Вода в треснувшем сосуде. Амрита Притам

Вода в треснувшем сосуде. Амрита Притам

Аудиозапись

ਤਿੜਕੇ ਘੜੇ ਦਾ ਪਾਣੀ – ਅੰਮ੍ਰਿਤਾ ਪ੍ਰੀਤਮ
 
ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀਂ ਰਹਿਣਾ.
 
ਏਸ ਪਾਣੀ ਦੇ ਕੰਨ ਤਿਰਹਾਏ
ਤ੍ਰੇਹ ਦੇ ਹੋਠਾਂ ਵਾਗੂੰ
ਓਹ ਮੇਰੇ ਠੰਡੇ ਘੁੱਟ ਦਿਆ ਮਿੱਤਰਾ!
ਕਹਿ ਦੇ ਜੋ ਕੁਝ ਕਹਿਣਾ.
 
ਅੱਜ ਦਾ ਪਾਣੀ ਕੀਕਣ ਲਾਹਵੇ
ਕੱਲ ਦੀ ਤ੍ਰੇਹ ਦਾ ਕਰਜਾ
ਨਾ ਪਾਣੀ ਨੇ ਕੰਨੀ ਬੱਝਣਾ
ਨਾ ਪੱਲੇ ਵਿੱਚ ਰਹਿਣਾ..
 
ਵੇਖ, ਕਿ ਤੇਰੀ ਤ੍ਰੇਹ ਵਰਗੀ
ਏਸ ਪਾਣੀ ਦੀ ਮਜਬੂਰੀ
ਨਾ ਏਸ ਤੇਰੀ ਤ੍ਰੇਹ, ਸੰਗ ਤੁਰਨਾ
ਨਾ ਏਸ ਏਥੇ ਬਹਿਣਾ
 
ਅੱਜ ਦੇ ਪਿੰਡੇ ਪਾਣੀ ਲਿਸ਼ਕੇ
ਤ੍ਰੇਹ ਦੇ ਮੋਤੀ ਵਰਗਾ
ਪਰ ਅੱਜ ਦੇ ਪਿੰਡੇ ਨਾਲੋਂ ਕੱਲ ਨੇ
ਚਿੱਪਰ ਵਾਗੁੰ ਲਹਿਣਾ..
 
ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀ ਰਹਿਣਾ.
 
Вода в треснувшем сосуде.
 
У воды, что в треснувшем сосуде,
Будущего нет.
 
Жажда протекает как простуда,
На губах кричащий след:
Это холод захлебнулся в людях!
Слышится в ответ.
 
Зачерпнувши, пей сегодня,
Завтрашнему в долг.
Муть водицы непригодна,
В спящем есть ли прок?..
 
Жажда стиля, присмотритесь,
Наполняет нас,
Убегайте... откажитесь ,
Именно сейчас.
 
В слёзности разбитых судеб
трещина видна,
Детям пожинать плоды присудим
все свои сполна.
 
Не хранится в треснувшем сосуде
завтра для меня.